ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥
ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥
ਮਃ ੫ ॥
ਜਿਨਾ੍ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥
ਪਉੜੀ ॥
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥
ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥
ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥
ਬੰਧਨ ਖੋਲਨਿ੍ ਸੰਤ ਦੂਤ ਸਭਿ ਜਾਹਿ ਛਪਿ ॥
ਤਿਸੁ ਸਿਉ ਲਾਇਨਿ੍ ਰੰਗੁ ਜਿਸ ਦੀ ਸਭ ਧਾਰੀਆ ॥
ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥
ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥
(ਅੰਗ:520)
☬ ਪੰਜਾਬੀ ਵਿਆਖਿਆ :- ☬
ਸਲੋਕ ਪੰਜਵੀਂ ਪਾਤਿਸ਼ਾਹੀ।
ਸੰਸਾਰੀ ਰੂਪੀ ਨਾਲਾ ਪਾਰ ਕਰਦਿਆਂ ਹੋਇਆ ਮੇਰਾ ਪੈਰ ਨਹੀਂ ਖੁਭਦਾ, ਕਿਉਂਕਿ ਮੇਰੀ ਤੇਰੇ ਨਾਲ ਪ੍ਰੀਤ ਹੈ।
ਤੇਰੇ ਪੈਰਾਂ ਨਾਲ, ਹੇ ਕੰਮ ਮੇਰੀ ਆਤਮਾ ਸੀਤੀ ਹੋਈ ਹੈ। ਨਾਨਕ ਤੁਲਹੜਾ ਤੇ ਨਉਕਾ ਵਾਹਿਗੁਰੂ ਹੀ ਹੈ।
ਪੰਜਵੀਂ ਪਾਤਿਸ਼ਾਹੀ।
ਜਿਨ੍ਹਾਂ ਦੇ ਵੇਖਣ ਨਾਲ ਮੇਰੀ ਖੋਟੀ ਮਤ ਦੂਰ ਹੋ ਜਾਂਦੀ ਹੈ, ਉਹੀ ਮੇਰੇ ਦੋਸਤ ਹਨ।
ਮੈਂ ਸਾਰਾ ਜਹਾਨ ਲੱਭ ਲਿਆ ਹੈ। ਹੇ ਨਫਰ ਨਾਨਕ! ਬਹੁਤ ਹੀ ਥੋੜੇ ਹਨ ਐਸੇ ਪੁਰਸ਼।
ਪਉੜੀ।
ਤੂੰ, ਹੇ ਸੁਆਮੀ! ਮੇਰੇ ਮਨ ਅੰਦਰ ਪ੍ਰਵੇਸ਼ ਕਰ ਜਾਂਦ ਹੈ, ਜਦ ਮੈਂ ਤੇਰਿਆਂ ਸਾਧੂਆਂ ਨੂੰ ਵੇਖਦਾ ਹਾਂ।
ਸਤਿ ਸੰਗਤ ਅੰਦਰ ਵੱਸਣ ਦੁਆਰਾ ਚਿੱਤ ਦੀ ਮਲੀਣਤਾ ਦੂਰ ਹੋ ਜਾਂਦੀ ਹੈ।
ਉਸ ਦੇ ਗੋਲੇ ਦੇ ਉਪਦੇਸ਼ ਨੂੰ ਕਮਾਉਣ ਦੁਆਰਾ ਜੰਮਣ ਤੇ ਮਰਨ ਦਾ ਡਰ ਦੂਰ ਹੋ ਜਾਂਦਾ ਹੈ।
ਸਾਧੂ ਜੂੜ ਵੱਢ ਸੁੱਟਦੇ ਹਨ ਅਤੇ ਭੂਤ ਸਾਰੇ ਅਲੋਪ ਹੋ ਜਾਂਦੇ ਹਨ।
ਸੰਤ ਉਸ ਨਾਲ ਸਾਡਾ ਪਿਆਰ ਪਾਉਂਦੇ ਹਨ, ਜਿਸ ਨੇ ਸਾਰਾ ਆਲਮ ਅਸਥਾਪਨ ਕੀਤਾ ਹੈ।
ਉਚੇ ਤੋਂ ਉਚਾ ਹੈ ਆਸਣ, ਪਹੁੰਚ ਤੋਂ ਪਰੇ ਬੇਅੰਤ ਸਾਹਿਬ ਦਾ।
ਹੱਥ ਬੰਨ੍ਹ ਕੇ, ਰਾਤ੍ਰੀ ਦਿਹੁੰ ਆਪਣੇ ਹਰ ਸੁਆਸ ਨਾਲ ਤੂੰ ਉਸ ਦਾ ਸਿਮਰਨ ਕਰ।
ਜਦ ਮਾਲਕ ਖੁਦ ਮਿਹਰਬਾਨ ਹੁੰਦਾ ਹੈ, ਤਦ ਹੀ ਅਨੁਰਾਗੀਆਂ (ਭਗਤਾਂ) ਦੀ ਸੰਗਤ ਪ੍ਰਾਪਤ ਹੁੰਦੀ ਹੈ।
☬ENGLISH
Slok 5th Guru.
My foot sticks not, while crossing the rivulet, as I cherish love for Thee.
To Thine feet, O Spouse, my soul is sewn and God is Nanak's raft and boat.
5th Guru.
They, a sight of whom banishes, evil-inclinations, are my friends.
I have searched the whole world through, but O Serf Nanak very rare are such persons.
Pauri.
Thou, O Lord, comest into my mind, when I behold Thine saints.
By abiding in the society of saints, the filth of mind is removed.
The fear of birth and death is dispelled by acting up to or remembering His Serf's instruction.
The saints untie the bonds and the demons all vanish away.
The saints make us love Him, who has installed the entire universe.
The highest of the high is the seat of the Inaccessible and Infinite Lord.
With clasped hands, night and day, remember Him with every breath of thine.
When the Lord Himself becomes merciful, then in the society of His devotees attained.
WAHEGURU JI KA KHALSA
WAHEGURU JI KI FATEH JI..
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ🙏🌻🙏
No comments:
Post a Comment